ਇਕ ਮੁਲਾਕਾਤ "ਦਿਆਲ ਸਿੰਘ ਪਿਆਸਾ" ਜੀ ਦੇ ਨਾਲ

"ਦਿਆਲ ਸਿੰਘ ਪਿਆਸਾ" ਜੀ ਦੀ ਇਕ ਇੰਟਰਵਿਯੂ ਜੋ ਕਿ ਨਵਾਂ ਜ਼ਮਾਨਾ (ਇਹ ਨਿਊਜ਼ ਪੇਪਰ ਜਲੰਧਰ ਤੋਂ ਛਪਦਾ ਹੈ) ਵਿਚ ਮਿਤੀ 5 ਸਤੰਬਰ 2010 ਦਿਨ ਐਤਵਾਰ ਨੂੰ ਛਪੀ ਹੈ ਉਹ ਉਸੇ ਤਰਾਂ ਹੀ ਇਥੇ ਪੇਸ਼ ਕੀਤੀ ਜਾ ਰਹੀ ਹੈ |ਸ਼੍ਰੀ ਦਿਆਲ ਸਿੰਘ ਪਿਯਾਸਾ ਇਹ ਨਾਮ ਪੰਜਾਬੀ ਸਾਹਿਤ ਵਿਚ ਬੜੇ ਹੀ ਸਨਮਾਨ ਨਾਲ ਲਿਆ ਜਾਂਦਾ ਹੈ | ਆਪਣੀ ਲੇਖਣੀ ਦੇ ਧਨੀ ਸ਼੍ਰੀ ਦਿਆਲ ਸਿੰਘ ਪਿਆਸਾ ਜੀ ਦੇ ਦੋ ਕਹਾਨੀ ਸੰਗ੍ਰਹ "ਲਹੂ ਦੀ ਆਵਾਜ਼" ਅਤੇ ਦੂਜਾ "ਲਾਸ਼ ਦੇ ਟੁਕੜੇ", ਇਕ ਗ਼ਜ਼ਲ ਸੰਗ੍ਰਹ "ਸੂਰਜ ਦਾ ਕਤਲ" ਇਕ ਗੀਤ ਸੰਗ੍ਰਹ "ਛੱਲਾਂ ਦਿਲ ਦਰਿਆ ਦੀਆਂ" ਪਹਿਲਾਂ ਹੀ ਛੱਪ ਚੁੱਕੇ ਹਨ | ਸ਼੍ਰੀ ਦਿਆਲ ਸਿੰਘ ਪਿਆਸਾ ਜੀ ਮੇਰੇ ਅਜ਼ੀਜ਼ ਮਿੱਤਰ ਹਨ | ਜਦ ਮੈਂ ਉਹਨਾਂ ਨੂੰ ਇਹ ਦੱਸਿਆ ਕਿ ਮੈਂ ਆਪਣੇ ਬ੍ਲਾਗ ਤੇ ਇਕ "ਕਾਵਿ ਸੰਗ੍ਰਹ" ਕਾਲਮ ਸ਼ੁਰੂ ਕਰਨਾ ਚਾਹੁੰਦਾ ਹਾਂ ਤਾਂ ਉਹਨਾਂ ਵਲੋਂ ਮੈਨੂੰ ਇਸ ਕੰਮ ਵਿਚ ਪੂਰੀ ਸਹਾਇਤਾ ਦੇਣ ਦੀ ਵਚਨਬਧਤਾ ਦੁਹਰਾਈ ਅਤੇ ਆਪਣੇ ਵਲੋਂ ਰਚਿਤ ਇਕ "ਗ਼ਜ਼ਲ ਸੰਗ੍ਰਹ" "ਕਾਲਾ ਅੰਬਰ ਜ਼ਖਮੀ ਪੋਣ" ਨੂੰ ਆਨਲਾਇਨ ਕਰਨ ਦੀ ਨਾ ਸਿਰਫ ਇਜਾਜ਼ਤ ਦਿਤੀ ਬਲਕਿ ਉਹਨਾਂ ਨੇ ਮੈਨੂੰ ਇਸ ਦੀ ਇਕ ਪ੍ਰਤੀ ਵੀ ਭੇਂਟ ਕੀਤੀ ਅਤੇ ਇਸ "ਗ਼ਜ਼ਲ ਸੰਗ੍ਰਹ" "ਕਾਲਾ ਅੰਬਰ ਜ਼ਖਮੀ ਪੋਣ" ਨੂੰ ਬਿਨਾਂ ਕਿਸੇ ਵੀ ਰਾਯਲ੍ਟੀ ਦੇ ਇਸ "ਗ਼ਜ਼ਲ ਸੰਗ੍ਰਹ" "ਕਲਾ ਅੰਮਬਰ ਜ਼ਖਮੀ ਪੋਣ" ਆਨਲਾਇਨ ਕਰਨ ਦੀ ਮੰਜੂਰੀ ਦੇ ਦਿੱਤੀ | ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜਾਰ ਹਾਂ ਕਿ ਮੈਂ ਜੋ ਸਪਨਾ ਦੇਖਦਾ ਸੀ ਕਿ ਮੈਂ ਇਸ ਤਰਾ ਦੇ ਕਾਵਿ ਸੰਗ੍ਰਹ ਨੂੰ ਆਪਣੇ ਬ੍ਲਾਗ ਤੇ ਪਰਦਰਸ਼ਿਤ ਕਰ ਸਕਾਂ, ਨੂੰ ਪੂਰਾ ਕਰਨ ਵਿਚ ਯੋਗਦਾਨ ਪਾਉਣ ਵਿਚ ਮੇਰੀ ਮਦੱਦ ਕੀਤੀ |


ਪੇਸ਼ ਹੈ ਇਕ ਮੁਲਾਕਾਤ "ਦਿਆਲ ਸਿੰਘ ਪਿਆਸਾ" ਜੀ ਦੇ ਨਾਲ
ਆਰਥਿਕ ਤੰਗੀਆਂ ਦੇ ਬਾਵਜੂਦ ਆਪਣੀ ਲਗਨ ਨਾਲ ਮੰਜ਼ਲ ਵੱਲ ਤੁਰੇ ਅਤੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਤੋਂ ਬਾਅਦ ਸਾਹਿਤ ਵੱਲ ਵਾਧੇ ਝੁਕਆ ਨੇ ਦਿਆਲ ਸਿੰਘ ਪਿਆਸਾ ਨੂੰ ਸਿਰਮੌਰ ਗ਼ਜ਼ਲਗੌਆਂ ਦੀ ਕਤਾਰ ਵਿਚ ਖੜਾ ਕੀਤਾ ਹੈ | ਬੇਸ਼ਕ ਉਨ੍ਹਾਂ ਗ਼ਜ਼ਲ ਵਿਚ ਨਿਪੁੰਨਤਾ ਹਾਸਲ ਕਰਨ ਤੋਂ ਪਹਿਲਾਂ ਆਪਣੀ ਕਲਮ ਨੂੰ ਕਹਾਣੀਆਂ 'ਤੇ ਅਜਮਾਇਆ ਹੈ, ਪਰ ਦਿਆਲ ਸਿੰਘ ਪਿਆਸਾ ਇਹ ਦੇ ਮਨ ਨੂੰ ਜਿਆਦਾ ਸ਼ਾਂਤੀ ਗ਼ਜ਼ਲ ਪੜ-ਲਿਖ ਕੇ ਮਿਲਦੀ ਹੈ | ਇੱਕ ਲੰਬਾ ਅਰਸਾ ਉਨ੍ਹਾਂ ਗ਼ਜ਼ਲ ਦੀਆਂ ਬਾਰੀਕਿਆਂ ਨੂੰ ਸਿਖਣ ਤੇ ਲਗਾਇਆ | ਉਨ੍ਹਾਂ ਨੂੰ ਚੰਗੀ ਤਰਾਂ ਘੋਖਣ-ਪਰਖਣ ਤੋਂ ਬਾਅਦ ਆਪਣੀ ਕਲਮ ਰਾਂਹੀ ਰਚਿਆ |

ਉਨ੍ਹਾਂ ਦੀ ਹਰ ਗ਼ਜ਼ਲ ਦੇ ਮਤਲੇ, ਸ਼ੇਅਰ ਅਤੇ ਮਕਤੇ ਵਿੱਚ ਇੱਕ ਠੋਸ ਗੱਲ ਦੀ ਪ੍ਰਮਾਣਕਿਤਾ ਝਲਕਦੀ ਹੈ | ਪਿਆਸਾ ਜੀ ਜਿੰਦਗੀ ਤੇ ਦੁਨਿਆਦਾਰੀ ਦੀ ਸਚਾਈ ਨੂੰ ਆਪਣੇ ਗ਼ਜ਼ਲ ਦੇ ਸ਼ੇਅਰਾਂ ਰਾਹੀਂ ਸ਼ਰੋਤਿਆਂ ਦੇ ਰੁ-ਬ-ਰੁ ਕਰਨ ਦੀ ਕਾਬਲੀਅਤ ਰਖਦੇ ਹਨ | ਕਹਾਣੀਆਂ ਵਿੱਚ ਉਹਨਾਂ ਸਮਾਜਿਕ ਬੁਰਾਈਆਂ ਦੇ ਖਿਲਾਫ਼ ਆਵਾਜ਼ ਉਠਾਈ ਹੈ | ਦਿਆਲ ਸਿੰਘ ਪਿਆਸਾ ਜੀ ਸਚਾਈ ਦਾ ਪੱਲਾ ਫੜ ਕੇ ਇਹਨੂੰ ਜੜ੍ਹ ਤੱਕ ਪੁੱਟਣ ਦੇ ਰਾਹਾਂ 'ਤੇ ਕਦਮ ਧਰਨ ਵਾਲਿਆਂ ਵਿਚੋਂ ਹਨ | ਜਿਹੜੇ ਵੀ ਅੱਜ ਤੱਕ ਹੋਏ ਕਵੀ ਸੰਮੇਲਨਾਂ ਵਿੱਚ ਪਿਆਸਾ ਜੀ ਗਏ ਹਨ, ਉਥੇ ਹੀ ਜਾ ਕੇ ਉਨ੍ਹਾਂ ਆਪਣੇ ਉਚ ਪਾਏ ਦੀ ਗ਼ਜ਼ਲ ਨੂੰ ਸੁਰੀਲੀ ਆਵਾਜ਼ ਰਾਹੀਂ ਗਾ ਕੇ ਆਪਣੀ ਪਹਿਚਾਨ ਦਾ ਨਮੂਨਾ ਪੇਸ਼ ਕਰਕੇ ਆਪਣਾ ਸਥਾਨ ਸਥਾਪਤ ਕੀਤਾ ਹੈ |


ਨਵਾਂ ਜ਼ਮਾਨਾ : ਪਿਆਸਾ ਜੀ ਆਪਨੇ ਪਰਿਵਾਰਕ ਪਿਛੋਕੜ ਬਾਰ ਦੱਸੋ ?
ਪਿਆਸਾ ਜੀ : ਮੇਰਾ ਜਨਮ ਇੱਕ ਜੁਲਾਈ ਉੰਨੀ ਸੌ ਬਿਆਲੀ 'ਚ ਹੋਇਆ | ਸ਼੍ਰੀ ਨਥਾ ਸਿੰਘ ਛਾਬੜਾ ਜੀ ਮੇਰੇ ਪਿਤਾ ਜੀ ਅਤੇ ਭਗਵਾਨ ਕੌਰ ਮਾਤਾ ਜੀ ਸਨ | ਮੇਰੇ ਜਨਮ ਸਮੇਂ ਸਾਡਾ ਪਿੰਡ ਰੁਕਨ੍ਪੁਰਾ (ਪਾਕਿਸਤਾਨ) ਜਿਲ੍ਹਾ ਲਾਹੋਰ ਸੀ | ਪਹਿਲਾਂ ਮੇਰੇ ਪਿਤਾ ਜੀ ਖੇਤੀਬਾੜੀ ਕਰਦੇ ਸਨ 'ਤੇ ਬਾਅਦ ਵਿੱਚ ਜ਼ਮੀਨ ਵੇਚ ਕੇ ਤੇਲ ਦਾ ਵਪਾਰ ਕਰਨ ਲੱਗ ਪਏ | ਉਂਝ ਪਿਤਾ ਜੀ ਨੇ ਪਿੰਡ ਵਿੱਚ ਗੁਰੂਦਵਾਰਾ ਸਾਹਿਬ ਵੀ ਬਣਾਇਆ 'ਤੇ ਗ੍ਰੰਥੀ ਦੀ ਸੇਵਾ ਨਿਭਾਉਂਦੇ ਰਹੇ | ਭਾਰਤ ਦੀ ਵੰਡ ਸੰਨ 1947 ਸਮੇਂ ਜ਼ਲਾਲਾਬਾਦ ਪਛਮੀ ਵਿੱਚ ਆ ਗਏ | ਉਥੇ ਮੇਰੇ ਮਾਮੀ ਜੀ ਰਹਿੰਦੇ ਸਨ, ਜਿਨ੍ਹਾ ਨਾਲ ਵੰਡ ਤੋਂ ਪਹਿਲਾਂ ਸਾਡਾ ਆਉਣਾ ਜਾਉਣਾ ਲੱਗਿਆ ਰਹਿੰਦਾ ਸੀ | ਉਨ੍ਹਾਂ ਨੇ ਸਾਨੂੰ ਇਥੇ ਸ਼ਰਣ ਦਿੱਤੀ ਸੀ | ਅਸੀਂ ਛੇਂ ਭੈਣ-ਭਰਾ ਹਾਂ, ਜਿਨ੍ਹਾਂ 'ਚੋਂ ਦੋ ਭਰਾ ਤੇ ਇਕ ਭੈਣ ਮੇਰੇ ਤੋਂ ਵੱਡੇ ਅਤੇ ਦੋ ਛੋਟੇ ਭੈਣ-ਭਰਾ ਹਨ | ਅਕਤੂਬਰ 1973 ਨੂੰ ਫਿਰੋਜਪੁਰ ਦੀ ਸੰਤੋਸ਼ ਕੌਰ ਨਾਲ ਮੇਰਾ ਵਿਆਹ ਹੋਇਆ, ਜੋ ਜੇ.ਬੀ.ਟੀ. ਹਨ ਤੇ ਉਨ੍ਹਾਂ ਨੇ ਵੀ ਅਧਿਆਪਨ ਦੇ ਖਿਤੇ ਨੂੰ ਰਿਟਾਇਰ ਹੋਣ ਤੱਕ ਨਿਭਾਇਆ ਹੈ |



ਨਵਾਂ ਜ਼ਮਾਨਾ : ਆਪਣੀ ਵਿਦਿਅਕ ਯੋਗਤਾ ਬਾਰੇ ਦੱਸੋ ?

ਪਿਆਸਾ ਜੀ : ਵੰਡ ਮਗਰੋਂ ਜਦ ਜਲਾਲਾਬਾਦ ਵਿੱਚ ਆਏ ਤਾਂ ਸਾਡੇ ਆਰਥਿਕ ਹਾਲਾਤ ਚੰਗੇ ਨਹੀਂ ਸਨ | ਫਿਰ ਵੀ ਮੈਨੂੰ ਪਹਿਲੀ ਜ਼ਮਾਤ ਵਿੱਚ ਸਕੂਲ ਦਾਖਿਲ ਕਰਵਾ ਦਿੱਤਾ ਗਿਆ | ਮੇਰੇ ਪਿਤਾ ਜੀ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਧ ਚੌਕੀ ਕਰਵਾ ਦਿੱਤੀ ਸੀ, ਜਿਸ ਕਰਕੇ ਮੈਂ ਪਹਿਲੀ ਜ਼ਮਾਤ ਵਿੱਚ ਪੰਜਾਬੀ ਵਿਸ਼ੇ 'ਚ ਤਾਂ ਮੋਹਰੀ ਸਾਂ, ਪਰ ਹਿਸਾਬ (Math) ਮੈਨੂ ਬਿਲਕੁਲ ਨਹੀਂ ਆਉਂਦਾ ਸੀ | ਵਿਚੋਂ ਬੀਮਾਰ ਹੋਣ ਕਰਕੇ ਮੇਰੀ ਪੜਾਈ ਵੀ ਛੁੱਟ ਗਈ | ਫਿਰ ਮੈਂ ਆਪਣੇ ਮੌਸਾ ਜੀ ਦੀ ਸਹਾਇਤਾ ਨਾਲ ਫਾਜ਼ਿਲਕਾ ਤੋਂ ਪੰਜਵੀਂ ਪਾਸ ਕੀਤੀ | ਛੇਵੀਂ ਤੋਂ ਦਸਵੀਂ ਤੱਕ ਦੀ ਪੜਾਈ ਸਰਕਾਰੀ ਸਕੂਲ (ਲੜਕੇ) ਜ਼ਲਾਲਾਬਾਦ ਤੋਂ ਪ੍ਰਾਪਤ ਕੀਤੀ | 1962 ਵਿੱਚ ਜੇ.ਬੀ.ਟੀ. ਖੁੱਲ ਗਈ, ਜਿਸ ਵਿੱਚ ਮੈਂ ਦਾਖਲਾ ਲੈ ਲਿਆ ਤੇ ਪੂਰੀ ਹੁੰਦਿਆ ਹੀ ਸਰਕਾਰੀ ਨੌਕਰੀ ਲੱਗ ਗਿਆ ਸਾਂ | 1963 ਵਿੱਚ ਗਿਆਨੀ ਅਤੇ 1968 'ਚ ਬੀ.ਏ. | ਡੀ.ਏ.ਵੀ. ਕਾਲੇਜ਼ ਅਬੋਹਰ ਤੋਂ ਬੀ.ਐਡ. ਕੀਤੀ | ਪਹਿਲਾ ਸਰਕਾਰੀ ਸਕੂਲ ਬਾਹਮਣੀ ਵਾਲਾ 'ਚ ਨੌਕਰੀ ਕੀਤੀ ਤੇ ਫਿਰ 1979 'ਚ ਸਰਕਾਰੀ ਸਕੂਲ ਲੜਕੇ ਜ਼ਲਾਲਾਬਾਦ ਵਿੱਚ ਆ ਗਿਆ | ਇਸੇ ਸਕੂਲ 'ਚ ਹੀ ਰਿਟਾਇਰ ਹੋਣ ਤੱਕ ਪੰਜਾਬੀ ਮਾਂ ਬੋਲੀ ਨੂੰ ਪੜਾਇਆ ਹੈ |



ਨਵਾਂ ਜ਼ਮਾਨਾ : ਤੁਹਾਡਾ ਸਾਹਿਤ ਵੱਲ ਝੁਕਾ ਕਿਵੇਂ ਹੋਇਆ ?

ਪਿਆਸਾ ਜੀ : ਸਾਨੂੰ ਜ਼ਲਾਲਾਬਾਦ ਵਸੇਬਾ ਕੀਤੀਆਂ ਅਜੇ ਥੋੜਾ ਹੀ ਵਕਤ ਹੋਇਆ ਸੀ ਕਿ ਮੇਰੇ ਪਿਤਾ ਜੀ ਦਾ ਸੁਰਗਵਾਸ ਹੋ ਗਿਆ | ਘਰ ਦਾ ਤੋਰਾ ਤੋਰਨ ਲਈ ਵੱਡੇ ਭਰਾ ਨੇ ਮੁਨਿਆਰੀ ਦੀ ਦੁਕਾਨ ਸ਼ੁਰੂ ਕਰ ਲਈ | ਉਨ੍ਹਾਂ ਨੇ ਦੁਕਾਨ ਤੇ ਕਿਤਾਬਾਂ ਵੀ ਵੇਚਣ ਲਈ ਰਖੀਆਂ ਹੋਈਆਂ ਸਨ | ਭਾਈ ਸਾਹਿਬ ਆਸ ਪਾਸ ਦੇ ਇਲਾਕਿਆਂ ਵਿੱਚ ਲੱਗਦੇ ਮੇਲਿਆਂ ਵਿੱਚ ਜਾਇਆ ਕਰਦੇ ਸਨ | ਉਹ ਉਨ੍ਹਾਂ ਮੇਲਿਆਂ ਤੇ ਮੈਨੂੰ ਵੀ ਨਾਲ ਲੈ ਕੇ ਜਾਣ ਲੱਗ ਪਏ | ਉਹ ਆਪ ਸਮਾਨ ਵੇਚਦੇ ਅਤੇ ਮੈਨੂੰ ਕਿਤਾਬਾਂ ਦੀ ਨਿਗਰਾਨੀ ਕਰਨ ਲਈ ਬਿਠਾ ਦਿੰਦੇ | ਉਨ੍ਹਾਂ ਕਿਤਾਬਾਂ ਵਿੱਚ ਕਿੱਸੇ ਤੇ ਨਾਨਕ ਸਿੰਘ ਦੇ ਨਾਵਲ ਹੋਇਆ ਕਰਦੇ ਸਨ | ਮੈਂ ਉਨ੍ਹਾਂ ਕਿਤਾਬਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ | ਹੌਲੀ-ਹੌਲੀ ਮੇਰੇ ਮੰਨ ਵਿੱਚ ਫੁਰਨੇ ਤਾਂ ਫੁਰਨ ਲੱਗ ਪਏ, ਪਰ ਉਨ੍ਹਾਂ ਨੂੰ ਕਦੀ ਕੋਈ ਸੋਧ ਨਾ ਦੇ ਸਕਿਆ | ਮੈਨੂੰ ਅੱਜ ਵੀ ਯਾਦ ਹੈ ਜਦ ਮੇਰੇ ਪਿਤਾ ਜੀ ਸੁਰਗਵਾਸ ਹੋਇਆ ਸੀ ਤਾਂ ਮੈਂ ਹਸਪਤਾਲ ਵਿੱਚ ਉਨ੍ਹਾਂ ਦੇ ਸਿਰਹਾਣੇ ਬੈਠਾ ਹੋਇਆ ਸੀ, ਉਸ ਸਮੇਂ ਹੀ ਮੇਰੇ ਮੰਨ ਅੰਦਰੋਂ ਕਹਾਨੀ ਨੇ ਜਨਮ ਲਿਆ |

ਨਵਾਂ ਜ਼ਮਾਨਾ : ਤੁਸੀੰ ਸਾਹਿਤ ਦੀਆਂ ਕਿਹੜੀਆਂ-ਕਿਹੜੀਆਂ ਵੰਨਗੀਆਂ ਉੱਤੇ ਕਲਮ ਅਜਮਾਈ ਕੀਤੀ ਤੇ ਤੁਹਾਂਨੂੰ ਕਿਸ ਵੰਨਗੀ ਤੋ ਭਰਵਾਂ ਹੁੰਗਾਰਾ ਮਿਲਿਆ ?

ਪਿਆਸਾ ਜੀ : ਪਿਤਾ ਜੀ ਦੇ ਸਵਰਗਵਾਸ ਮਗਰੋਂ ਮੈਂ ਕਹਾਣੀਆਂ ਲਿਖੀਆਂ, ਜਿਹੜੀਆਂ ਕਿ 1980 ਵਿੱਚ "ਲਹੂ ਦੀ ਆਵਾਜ਼" ਸਿਰਲੇਖ ਹੇਠ ਛਪੀ ਕਿਤਾਬ ਵਿੱਚ ਇੱਕਠੀਆਂ ਕੀਤੀਆਂ | ਉਸ ਤੋਂ ਮਗਰੋਂ ਇੱਕ ਹੋਰ ਕਹਾਣੀਆਂ ਦੀ ਕਿਤਾਬ "ਲਾਸ਼ ਦੇ ਟੁਕੜੇ" ਛਪੀ | ਉਸ ਵਕਤ "ਅਕਾਲੀ ਪਤ੍ਰਿਕਾ" ਵਿੱਚ ਬਿਨਾਂ ਸਿਰਲੇਖ ਨਾਲ ਕਹਾਣੀਆਂ ਛਪਦੀਆਂ ਸਨ | ਇਨ੍ਹਾਂ ਵਿੱਚ ਮੇਰੀਆਂ ਕਹਾਣੀਆਂ ਨੂੰ ਵੀ ਉਚਿੱਤ ਸਥਾਨ ਮਿਲਣ ਲੱਗਿਆ | ਇਸ ਨਾਲ ਕਾਫੀ ਨਾਂ ਬਣ ਗਿਆ | ਬਹੁਤ ਕਵੀ ਸੰਮੇਲਨਾਂ ਤੋ ਸੱਦੇ ਆਉਣੇ ਸ਼ੁਰੂ ਹੋ ਗਏ | ਉਦੋਂ ਹੀ ਫਿਰੋਜਪੁਰ ਵਿੱਚ ਹੋਏ 'ਵਰਿਆਮ ਸਿੰਘ ਸੰਧੂ' ਕਹਾਨੀ ਦਰਬਾਰ ਵਿੱਚ ਮੈਂ ਸ਼ਾਮਲ ਹੋਇਆ | ਉਸ ਵਕਤ ਮੈਂ ਦੇਖਿਆ ਕਿ ਜਿਆਦਾਕਰ ਸ੍ਟੇਜ਼ ਉਪਰ ਕਵਿਤਾ, ਗ਼ਜ਼ਲ, ਗੀਤ ਆਦਿ ਸੁਨਾਏ ਜਾਂਦੇ ਸਨ ਤੇ ਮੇਰਾ ਰੁਖ ਗ਼ਜ਼ਲ ਵਾਲੇ ਪਾਸੇ ਮੁੜ ਗਿਆ | ਫਿਰ ਮੈਂ ਦੱਸ ਸਾਲ ਗ਼ਜ਼ਲ ਦੀ ਤਕਨੀਕ ਸਿਖਣ 'ਤੇ ਲਾਏ | ਗਜ਼ਲਗੋ ਦੀਪਕ ਜੈਤੋਈ ਨੂੰ ਮੈਂ ਆਪਣਾ ਉਸਤਾਦ ਧਾਰਿਆ ਤੇ ਗ਼ਜ਼ਲ ਦੀਆਂ ਬਾਰੀਕਿਆਂ ਨੂੰ ਸਮਝਿਆ | ਦੱਸ ਸਾਲਾਂ ਬਾਅਦ ਮੇਰਾ ਪਹਿਲਾ ਗ਼ਜ਼ਲ ਸੰਗ੍ਰਹਿ 'ਸੂਰਜ਼ ਦਾ ਕਤਲ' ਛਪਿਆ | 'ਛੱਲਾਂ ਦਿਲ ਦਰਿਆ ਦੀਆਂ' ਗੀਤ ਸੰਗ੍ਰਹਿ 1993 ਵਿੱਚ ਪ੍ਰਕਾਸ਼ਿਤ ਹੋਇਆ | 2003 ਵਿੱਚ 'ਕਲਾ ਅੰਬਰ ਜਖਮੀ ਪੌਣ' ਛਪ ਕੇ ਆਇਆ | ਭਾਵੇਂ ਮੈਂ ਕਹਾਨੀ, ਗੀਤ ਤੇ ਗ਼ਜ਼ਲ ਰਾਹੀਂ ਆਪਨੇ ਵਿਚਾਰ ਪੇਸ਼ ਕਰਨ ਦਾ ਜ਼ਰਿਆ ਵਰਤਿਆ, ਪਰ ਮੈਨੂੰ ਤਿੰਨਾ ਅੰਤਾ ਨਾਲ ਹੀ ਮੋਹ ਹੈ | ਬੇਸ਼ੱਕ ਮੈਂ ਅੱਜ ਗ਼ਜ਼ਲ ਜਿਆਦਾ ਲਿਖ ਰਿਹਾਂ ਹਾਂ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਪਰ ਲਿਖਿਆ ਖੰਡ ਪ੍ਰਕਾਸ਼ਿਤ ਹੋ ਰਿਹਾ ਹੈ | ਇਨ੍ਹਾਂ ਤੋਂ ਛੁੱਟ ਹਿੰਦੀ ਵਿੱਚ ਪ੍ਰਕਾਸ਼ਿਤ ਹੋਈਆਂ 'ਮਹਿਕ ਤੇ ਸੁਮਨ', 'ਇੰਦਰ ਧਨੁਸ਼ ਕੇ ਸਾਤ ਰੰਗ ਮੇਂ ਗਜ਼ਲੇੰ' ਅਤੇ 'ਸੋਨੇ ਕੀ ਚਿੜਿਆ' ਹਨ |

Image
ਫਰੀਦਕੋਟ ਵਿਖੇ ਬਿਸਮਿਲ ਫਰੀਦਕੋਟੀ ਸਨਮਾਨ ਪ੍ਰਾਪਤ ਕਰਦਿਆਂ

ਨਵਾਂ ਜ਼ਮਾਨਾ : ਤੁਸੀਂ ਸਾਹਿਤ ਨੂੰ ਕਿ ਮੰਨਦੇ ਹੋ ?

ਪਿਆਸਾ ਜੀ : ਸਾਹਿਤ ਮਨੁਖੀ ਜ਼ਜ਼ਬਿਆਂ, ਰੀਝਾਂ ਤੇ ਸੁਪਨਿਆਂ ਦੀ ਤਰਜਮਾਨੀ ਕਰਦਾ ਹੈ | ਸਾਹਿਤ ਸਮਾਜ ਦਾ ਦਰਪਣ ਹੈ, ਸਮਾਜ ਦੀ ਡੰਗੋਰੀ ਹੈ | ਸਾਹਿਤ ਸਮਾਜ ਨੂੰ ਬਦਲਣ ਲਈ ਇੱਕ ਬਹੁਤ ਵੱਡਾ ਹਥਿਆਰ ਹੈ | ਜੇਕਰ ਸਮਾਜ ਵਿੱਚ ਤਬਦੀਲੀ ਲਿਆਉਣੀ ਹੈ ਤਾਂ ਉਹ ਮਹਾਨ ਵਿਚਾਰਾਂ ਨੂੰ ਪੁਸਤਕਾਂ ਰਾਹੀਂ ਲੋਕਾਂ ਤੱਕ ਪੁੱਜਦਾ ਕੀਤਾ ਜਾ ਸਕਦਾ ਹੈ | ਕਲਾਂ ਰਾਹੀਂ ਲਿਖਿਆ ਗਿਆ ਸਾਹਿਤ ਸਮਾਜ਼ ਨੂੰ ਸੁਧਾਰ ਵਾਲੇ ਪਾਸੇ ਲੈ ਜਾਵੇਗਾ | ਉਤਮ ਸਾਇਟ ਸਮਾਜ ਨੂੰ ਬਦਲ ਸਕਦਾ ਹੈ | ਆਰਥਿਕ ਤੇ ਸਭਿਆਚਾਰ ਦੇ ਤੌਰ 'ਤੇ ਲੋਕਾਂ ਦੀ ਸੌਚ ਨੂੰ ਵਧੀਆ ਪੁਸਤਕਾਂ ਰਾਹੀਂ ਬਦਲੀਆਂ ਜਾ ਸਕਦਾ ਹੈ | ਇਸ ਦਾ ਮੁਢ ਬਚਿਆਂ ਤੋਂ ਹਿ ਬੰਨਹਨਾ ਚਾਹਿਦਾ ਹੈ | ਸਭ ਤੋਂ ਵਧੀਆ ਤੇ ਉਤਮ ਸਾਹਿਤ ਦੀ ਸਿਰਜਨਾ ਮਾਂ-ਬੋਲੀ ਵਿੱਚ ਹੀ ਕੀਤੀ ਜਾ ਸਕਦੀ ਹੈ |

ਨਵਾਂ ਜ਼ਮਾਨਾ : ਤੁਹਾਡੇ ਅਨੁਸਾਰ ਗ਼ਜ਼ਲ ਗਾ ਕੇ ਜਾਂ ਬੋਲ ਕੇ ਪੇਸ਼ ਕੀਤੀ ਜਾਣੀ ਚਾਹੀਦੀ ਹੈ ?

ਪਿਆਸਾ ਜੀ : ਪਹਿਲੀ ਗੱਲ ਤਾਂ ਮੈਂ ਗ਼ਜ਼ਲ ਨੂੰ 'ਬਹਿਰ' ਵਿੱਚ ਲਿਖਣ ਦੇ ਹੱਕ ਵਿੱਚ ਹਾਂ | ਬਿਨਾਂ 'ਬਹਿਰ' ਗ਼ਜ਼ਲ ਸਿਰਫ ਜ਼ਜ਼ਬਿਆਂ ਦੀ ਤਰਜਮਾਨੀ ਕਰਦੀ ਹੈ | ਗ਼ਜ਼ਲ ਦੇ ਰੂਪ ਨੂੰ ਭੁੱਲ ਜਾਂਦੀ ਹੈ | ਗ਼ਜ਼ਲ ਗਾ ਕੇ ਬੋਲੀ ਜਾਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ | ਪਰ ਚੰਗਾ ਉੱਤਮ ਸ਼ੇਅਰ ਬਿਨਾਂ ਗਾਇਕੀ ਤੋਂ ਵੀ ਸਰੋਤਿਆਂ ਦੀ ਰੂਹ ਤੱਕ ਧੱਸ ਜਾਂਦਾ ਹੈ | ਗ਼ਜ਼ਲ ਵਿਸ਼ੇ ਤੇ ਰੂਪ ਪਖੋਂ ਮਜਬੂਤ ਕਰਨ ਲਈ ਉਸਤਾਦ ਜਰੂਰ ਧਰਨਾ ਚਾਹਿਦਾ ਹੈ |
ਨਵਾਂ ਜ਼ਮਾਨਾ : ਤੁਹਾਡੇ ਪਰਿਵਾਰ ਵਲੋਂ ਤੁਹਾਨੂੰ ਕਿਹੋ ਜਿਹਾ ਸਹਿਯੋਗ ਮਿਲਦਾ ਹੈ ? ਕਿ ਤੁਹਾਡੇ ਬਚੇ ਤੁਹਾਡੀ ਵਿਰਾਸਤ ਨੂੰ ਸੰਭਾਲਣਗੇ ?

ਪਿਆਸਾ ਜੀ : ਮੇਰੇ ਪਰਿਵਾਰ ਦੇ ਸਾਰ ਜੀਆ ਸਾਹਿਤ 'ਤੇ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਦੇ ਹਨ, ਸਾਹਿਤਕਾਰਾਂ ਦੀ ਕਦਰ ਕਰਦੇ ਹਨ | ਮੈਨੂੰ ਸਾਹਿਤ ਲਿਖਣ ਵਿੱਚ ਹਰ ਪ੍ਰਕਾਰ ਦਾ ਸਹਿਯੋਗ ਦਿੰਦੇ ਹਨ | ਮੇਰੀ ਨਿੱਜੀ ਸਾਹਿਤਿਕ ਲਾਇਬ੍ਰੇਰੀ ਨੂੰ ਪੂਰੀ ਤਰਾਂ ਸੰਭਾਲਣ ਦੇ ਯੋਗ ਹਨ | ਸਾਹਿਤ ਸਭਾ ਜ਼ਲਾਲਾਬਾਦ (ਪ) ਦੇ ਸਾਹਤਿਕ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਹਨ | ਮੇਰਾ ਬੇਟਾ ਪਰਮਿੰਦਰ ਪਾਲ ਸਿੰਘ ਗ਼ਜ਼ਲ ਗਾਇਕੀ ਦਾ ਚੰਗਾ ਸਰੋਤਾ ਹੈ | ਸਾਹਿਤ ਵਿੱਚ ਵਧੀਆ ਸ਼ਾਇਰੀ ਨੂੰ ਮਾਨਣਾ ਉਸ ਦਾ ਸ਼ੌਕ ਹੈ | ਮੇਰੀ ਗ਼ਜ਼ਲ ਨੂੰ ਵਿਕਾਸ ਵੱਲ ਲਿਜਾਣ ਵਿੱਚ ਉਸ ਦਾ ਪੂਰਾ ਹਥ ਹੈ | ਉਸ ਦੀ ਰੀਝ ਹੈ ਕਿ ਸਾਹਤਿਕ ਗਾਇਕੀ ਦਾ ਬੂਟਾ ਜ਼ਲਾਲਾਬਾਦ (ਪ) ਵਿੱਚ ਪ੍ਰਫੁਲੱਤ ਹੁੰਦਾ ਰਹੇ | ਲੋਕਾਂ ਨੂੰ ਨੈਤਿਕ, ਸਭਿਆਚਾਰ ਤੇ ਕਲਾਤਮਕ ਸਾਹਿਤਕ ਕਦਰਾਂ-ਕੀਮਤਾਂ ਦੀ ਪੂਰੀ ਸਮਝ ਹੋਵੇ | ਚੰਗੀ ਸ਼ਾਇਰੀ ਅਤੇ ਗਾਇਕੀ ਨੂੰ ਲੋਕ ਮਾਨਣ ਜੋ ਰੂਹ ਨੂੰ ਸਕੂਨ ਬਖਸ਼ੇ | ਭੌਤਿਕਵਾਦੀ ਲੋੜ ਵਿੱਚ ਲੋਕ ਨੈਤਿਕ ਕਦਰਾਂ-ਕੀਮਤਾਂ ਨਾਂ ਭੁੱਲ ਜਾਣ | ਮੇਰੇ ਬੇਟੇ ਦੀ ਪਤਨੀ ਸੁਰਜੀਤ ਕੌਰ ਨੂੰ ਕਵਿਤਾ ਲਿਖਣ ਦਾ ਸ਼ੌਕ ਹੈ | ਉਹ ਪੰਜਾਬੀ ਦੇ ਲੋਕ ਗੀਤ ਬੋਲਣ ਵਿੱਚ ਬਹੁਤ ਖੁਸ਼ੀ ਮਹਿਸੂਸ ਕਰਦੀ ਹੈ | ਉਸ ਦੀ ਆਵਾਜ਼ ਬਹੁਤ ਚੰਗੀ ਹੈ | ਮੇਰੇ ਪੋਤੇ ਇਸ਼ਾਨਪ੍ਰੀਤ ਅਤੇ ਅਸ਼ੀਸ਼ ਨੂਰ ਕਲਾ ਤੇ ਸਾਹਿਤ ਦੇ ਖੇਤਰਾਂ ਵਿੱਚ ਜਰੂਰ ਚਮਕਨਗੇ | ਮੇਰੀ ਪਤਨੀ ਸੰਤੋਸ਼ ਕੌਰ ਮੇਰੀਆਂ ਰਚਨਾਵਾਂ ਸੁਨ ਕੇ ਰਾਇ ਦਿੰਦੇ ਹਨ | ਮੇਰੀ ਬੇਟੀ ਅਮਨਦੀਪ ਕੌਰ ਨੇ ਮੇਰੀ ਹਿੰਦੀ ਵਿੱਚ ਆ ਰਹੀ ਪੁਸਤਕ 'ਸੋਨੇ ਕੀ ਚਿੜਿਆ' ਲਈ ਗਲਤੀਆਂ ਠੀਕ ਕਰਨ ਵਿੱਚ ਸਹਿਯੋਗ ਦਿੱਤਾ ਹੈ |

ਨਵਾਂ ਜ਼ਮਾਨਾ : ਕੋਈ ਯਾਦਗਾਰੀ ਘਟਨਾ ਜਦੋਂ ਤੁਹਾਨੂੰ ਅੰਤਾ ਦੀ ਖੁਸੀ ਮਿਲੀ ਹੋਵੇ ਜੋ ਸਾਹਿਤ ਨਾਲ ਜੁੜੀ ਹੋਵੇ ?

ਪਿਆਸਾ ਜੀ : ਇਸ ਤਰਾਂ ਤਾਂ ਸਾਹਿਤ ਨਾਲ ਜੁੜਿਆ ਸਾਰੀਆਂ ਖੁਸ਼ੀਆਂ ਝ ਹਨ, ਜਦੋਂ ਵੀ ਕੀਤੇ ਆਪਣੇ ਸਰੋਤਿਆ ਵੱਲੋਂ ਪਿਆਰ ਭਰਿਆ ਸਨਮਾਨ ਮਿਲਦਾ ਹੈ | ਵੈਸੇ ਵੀ ਪਿਆਰ ਹੀ ਤਾਂ ਸਭ ਤੋਂ ਅਨਮੋਲ ਤੋਹਫ਼ਾ ਹੁੰਦਾ ਹੈ | ਇਹ ਗੱਲ 2006 ਦੀ ਹੈ ਜਦੋਂ ਸਚਖੰਡ ਹਜੂਰ ਸਾਹਿਬ ਨਾਂਦੇੜ ਵਿਖੇ 52 ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ ਤੇ ਮੈਨੂ ਉਨ੍ਹਾਂ ਕਵੀਆਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ | ਉਥੇ ਜੋ ਰੱਜਵਾਂ ਸਨਮਾਨ ਮਿਲਾ ਉਹ ਮੇਰੇ ਲਈ ਖੁਸੀ ਦੀ ਗੱਲ ਸੀ | ਇਸ ਤੋਂ ਉਪਰੰਤ 2008 ਵਿੱਚ ਅਲਾਹਾਬਾਦ ਵਿੱਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ 14 ਭਾਸ਼ਾਵਾਂ ਦੇ 155 ਵਿਦਵਾਨ ਸ਼ਾਮਲ ਹੋਏ ਸਨ | ਸਾਰੇ ਵਿਦਵਾਨਾਂ ਦੀਆਂ ਰਚਨਾਵਾਂ ਵਿਚੋਂ ਪੰਜ਼ ਲੇਖਕਾਂ ਨੂੰ ਸਟੇਜ਼ ਤੇ ਬੋਲਣ ਦਾ ਮੌਕਾ ਪ੍ਰਦਾਨ ਕੀਤਾ ਗਿਆ, ਜਿਨ੍ਹਾਂ ਵਿਚੋਂ ਚਾਰ ਆਂਧਰਾਪ੍ਰਦੇਸ਼, ਯੂ.ਪੀ., ਮਹਾਰਾਸ਼ਟਰਾ, ਤੇ ਉੜੀਸਾ ਸਨ ਤੇ ਪੰਜਵਾਂ ਪੰਜਾਬ ਵਿਚੋਂ ਮੇਰਾ ਨਾਂ ਚੁਨੇ ਜਾਣਾ ਮੇਰੇ ਲਈ ਅੰਤਾ ਦੀ ਖੁਸ਼ੀ ਸੀ | ਉਸ ਸਮੇਂ ਆਪਣੀ ਪੰਜਾਬੀ ਦੀ ਗ਼ਜ਼ਲ ਨੂੰ ਹਿੰਦੀ ਵਿੱਚ ਤਬਦੀਲ ਕਰਕੇ ਬੋਲ ਕੇ ਗਾਇਆ ਸੀ | ਇਹ ਯਾਦਗਾਰ ਘਟਨਾ ਮੇਰੇ ਲਈ ਬਹੁਤ ਮਹੱਤਵ ਰਖਦੀ ਹੈ ਤੇ ਅੰਤ ਦੀ ਖੁਸ਼ੀ ਵੀ ਦਿੰਦੀ ਹੈ |

ਨਵਾਂ ਜ਼ਮਾਨਾ : ਪਿਆਸਾ ਜੀ ਤੁਸੀਂ ਹੁਣ ਤੱਕ ਹੋ ਚੁਕੇ ਸਨਮਾਨਾਂ ਬਾਰੇ ਦੱਸੋ ?

ਪਿਆਸਾ ਜੀ : ਮਾਨਾਂ-ਸਨਮਾਨਾਂ ਵਿੱਚ 1994 ਵਿੱਚ ਭਾਸਾ ਵਿਭਾਗ ਵਲੋਂ ਜ਼ਿਲਾ ਪਧਰ 'ਤੇ ਰੁ-ਬੂ-ਰੁ ਅਤੇ ਸਨਮਾਨਿਤ ਕੀਤਾ ਗਿਆ | ਚੰਡੀਗੜ੍ਹ ਵਿਖੇ 1996 ਵਿੱਚ ਨੰਦ ਲਾਲ ਨੂਰ੍ਪੂਰੀ ਐਵਾਰਡ ਮਿਲਿਆ | ਡਾ. ਅੰਮਬੇਦਕਰ ਫੈਲੋਸ਼ਿਪ ਐਵਾਰਡ 1998 ਵਿੱਚ ਪ੍ਰਾਪਤ ਹੋਇਆ | ਇਸ ਤੋਂ ਅੱਗੇ 2006 ਵਿੱਚ ਬਿਸਮਿਲ ਫਰੀਦਕੋਟੀ ਐਵਾਰਡ ਫਰੀਦਕੋਟ ਵੱਲੋਂ ਦੇ ਕੇ ਸਨਮਾਨਿਤ ਕੀਤਾ ਗਿਆ | ਪੰਜਾਬ ਸਾਹਿਤ ਸਭਾ ਸ਼ਾਹਿਦ ਭਗਤ ਸਿੰਘ ਨਗਰ ਵੱਲੋਂ 2007 ਵਿੱਚ ਸਨਮਾਨਿਤ ਕੀਤਾ ਗਿਆ | ਹੋਰ ਛੋਟੇ-ਮੋਟੇ ਕਾਫੀ ਸਾਰੇ ਰੁ-ਬੂ-ਰੁ ਅਤੇ ਸਨਮਾਨਿਤ ਐਵਾਰਡ ਝੋਲੀ ਵਿੱਚ ਪਏ ਹਨ |

Image
ਇਕ ਸਮਾਗਮ ਸਮੇਂ ਨਾਵਲਕਾਰ ਗੁਰਦਿਆਲ ਸਿੰਘ ਤੇ ਪ੍ਰੋ. ਪ੍ਰੀਤਮ ਸਿੰਘ ਦੇ ਨਾਲ

ਨਵਾਂ ਜ਼ਮਾਨਾ :ਕਿ ਪੰਜਾਬੀ ਸਭਿਆਚਾਰ ਵਿੱਚ ਆਰ ਰਹੀਆਂ ਤਬਦੀਲੀਆਂ ਸੰਬੰਧੀ ਸਭਿਆਚਾਰ ਪਰਿਵਰਤਨਸ਼ੀਲ ਵਰਤਾਰਾ ਹੈ ?

ਪਿਆਸਾ ਜੀ : ਪੰਜਾਬੀ ਸਭਿਆਚਾਰ ਵਿੱਚ ਵੀ ਸਮੇਂ ਦੀ ਤੋਰ ਨਾਲ ਤਬਦੀਲੀਆਂ ਆਉਣਾ ਸੁਭਾਵਿਕ ਹੈ |

"ਰਿਸ਼ਤਿਆਂ ਦੀ ਮੌਤ ਹੋਈ
ਝੂਠ ਸਚ ਨਿਰਾਇਆ
ਸੂਲੀ 'ਤੇ ਲਟਕੀ
ਮੁਹੱਬਤ ਸੋਨੇ ਦੇ ਬਾਜ਼ਾਰ ਵਿੱਚ"


ਭਰੂਣ, ਹੱਤਿਆ, ਦਾਜ਼, ਗਰੀਬੀ, ਭ੍ਰਿਸ਼ਟਾਚਾਰ, ਨਸ਼ੇ, ਆਬਾਦੀ, ਪੰਜਾਬ, ਪੰਜਾਬੀ ਅਤੇ ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ ਨੂੰ ਇਹ ਪੰਜੇ ਨਾਗ ਡੱਸ ਰਹੇ ਹਨ ਪਛਮੀ ਸਭਿਆਚਾਰ ਦੀ ਨਗਨਤਾ ਦੀ ਡੈਨ ਸਾਡੀਆਂ ਸੋਚਾਂ ਤੇ ਮਾਰੂ ਅਸਰ ਕਰ ਰਹੀ ਹੈ | ਅਸੀਂ ਪਰਿਵਾਰਕ ਸਾਂਝ ਦੀ ਬੇੜੀ ਨੂੰ ਪਿਆਰ ਨਾਲ ਤੇ ਸੁਹਿਰਦਤਾ ਨਾਲ ਡੁਬਨ ਤੋਂ ਬਚਾਈਏ, ਵਿਸ਼ਵ ਦੀ ਸੰਸਕ੍ਰਿਤੀ ਸਾਡੇ ਸਭਿਆਚਾਰ ਦੀ ਗੌਰਵਮਈ ਪਰੰਪਰਾ ਨੂੰ ਜਾਣਦੀ ਹੈ, ਤੇ ਪਹਚਾਨਦੀ ਹੈ | ਸਾਡਾ ਵਿਰਸਾ, ਸਾਡਾ ਇਤਿਹਾਸ ਤੇ ਸਾਡਾ ਸਭਿਆਚਾਰ ਸਮੁਚੀ ਲੁਕਾਈ ਨੂੰ ਆਉਣ ਵਾਲੇ ਸਮਿਆਂ ਵਿੱਚ ਹੋਰ ਪ੍ਰਭਾਵਿਤ ਕਰੇਗਾ, ਪਰ ਇਸ ਤੋਂ ਪਹਿਲਾਂ ਸੁਚੇ ਸਭਿਆਚਾਰ ਨੂੰ ਗੰਦਲੇ ਹੋਣ ਤੋਂ ਬਚਾਉਣ ਲਈ ਸਾਨੂੰ ਹਰ ਪਧਰ 'ਤੇ ਯਤਨ ਕਰਨੇ ਚਾਹੀਦੇ ਹਨ |
ਇਸ ਤਸਵੀਰ ਨੂੰ ਵੱਡਾ ਕਰਕੇ ਦੇਖਣ ਲਈ ਇਸ ਤਸਵੀਰ ਤੇ ਕਲਿਕ ਕਰੋ






Tags

एक टिप्पणी भेजें

1 टिप्पणियाँ
* Please Don't Spam Here. All the Comments are Reviewed by Admin.
  1. ਚੰਗੀ ਮੁਲਾਕਾਤ ਹੈ. ਤੁਸੀਂ ਹੁਣ ਪੰਜਾਬੀ ਵਿਚ ਲਿਖਣਾ ਬੰਦ ਕਿਓ ਕਰ ਦਿੱਤਾ.

    जवाब देंहटाएं

आपकी टिप्पणी मेरे लिए मेरे लिए "अमोल" होंगी | आपके नकारत्मक व सकारत्मक विचारों का स्वागत किया जायेगा | अभद्र व बिना नाम वाली टिप्पणी को प्रकाशित नहीं किया जायेगा | इसके साथ ही किसी भी पोस्ट को बहस का विषय न बनाएं | बहस के लिए प्राप्त टिप्पणियाँ हटा दी जाएँगी |