Scheme for compassionate appoinments-2002, from Punjab Government Part-III

ਪੰਜਾਬ ਸਰਕਾਰ ਵਲੋਂ ਤਰਸ ਅਧਾਰਿਤ ਨਿਯੁਕਤੀਆਂ ਅਧੀਨ ਸਰਕਾਰੀ ਸੇਵਾਵਾਂ 'ਚ ਰੋਜਗਾਰ ਦੇਣ ਸਬੰਧੀ ਪੱਤਰ 2002 ਦੀ ਸਕੀਮ ਸੋਧਾਂ ਸਮੇਤ

ਤਰਸ ਅਧਾਰਿਤ ਨਿਯੁਕਤੀਆਂ 2002 ਦੀ ਸਕੀਮ ਨਵੀਂ ਨੀਤੀ ਉਪਰੋਕਤ ਪੱਤਰ ਨੰ: 11/105/98.4ਪੀ.ਪੀ2/14420 ਮਿਤੀ 21.11.2002 ਵਿਚ ਹੇਠ ਲਿਖੇ ਅਨੁਸਾਰ ਸੋਧ/ਵਾਧੇ ਕੀਤੇ ਜਾ ਚੁੱਕੇ ਹਨ। ਇਸ ਲਈ 21.11.2002 ਦੇ ਪੱਤਰ ਪੜਦਿਆਂ ਹੇਠ ਲਿਖਿਅ ਸੋਧ ਦੀ ਜਾਣਕਾਰੀ ਜਰੂਰ ਲੈ ਲਈ ਜਾਵੇ:.

1. ਅੱਤਵਾਦ ∕ਦੰਗਿਆਂ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਆਸ਼ਰਿਤਾਂ ਨੂੰ ਪਹਿਲ ਦੇ ਆਧਰ ʻਤੇ ਨਿਯੁਕਤੀਆਂ ਦੇਣ ਦੇ ਕੇਸ 21-11-2002 ਤੋਂ ਪਹਿਲ਼ੀਆਂ ਹਦਾਇਤਾਂ ਭਾਵ 19-08-2002 ਦੇ ਪੱਤਰ ਅਨੁਸਾਰ ਤੁਰੰਤ ਨਿਪਟਾਉਣ ਲਈ ਕਿਹਾ ਗਿਆ।

2. ਪੱਤਰ ਨੰ: 11∕105∕98-4ਪੀ.ਪੀ2∕2209 ਮਿਤੀ 05-02-2003 ਅਨੁਸਾਰ 21-11-2002 ਦੇ ਪੱਤਰ ਦੇ ਪੈਰਾ 9(ਬੀ) ਵਿਚ ਇਸ ਤਰ੍ਹਾਂ ਸੋਧ ਕੀਤੀ ਗਈ.........conditions of 5% of vacancies vacancies falling under direct recruitment quota in any group 'C or 'D' posts shall not be applicable in case of compassionate appointments in respect of the following categories.
(a) A dependent member of the family of a person (bread winner) killed or 100% physically disabled in terrorist action or by security forces acting in aid of civil power, in the state.
(b) A dependent member of the family of the deceased Govt. Employee who dies in harness.

3. ਪੱਤਰ ਨੰ: 11∕94∕2002-4ਪੀ.ਪੀ.-11∕650 ਮਿਤੀ 12-01-2004 ਰਾਂਹੀ ਸੋਧ ਕੀਤੀ ਗਈ ਕਿ ਭਾਵੇਂ 5 ਪ੍ਰਤੀਸ਼ਤ ਵਾਲ਼ੀ ਲਾਈ ਗਈ ਕੈਪ ਖ਼ਤਮ ਕਰ ਦਿੱਤੀ ਗਈ ਹੈ, ਪਰੰਤੂ ਇਸ ਸਕੀਮ ਅਧੀਨ ਨਿਯੁਕਤੀਆਂ ਲਈ ਹੁਣ ਵਾਂਗ ਪੈਨਸ਼ਨਰੀ ਲਾਭ ਉਪਲੱਬਧ ਨਹੀ ਹੋਣਗੇ। ਇਨ੍ਹਾਂ ਨਿਯੁਕਤੀਆਂ ਉਪਰ ਬਣ ਰਹੀ ਨਵੀਂ ਕੰਟਰੀਬਿਊਸ਼ਨ ਪੈਨਸ਼ਨ ਸਕੀਮ ਹੀ ਲਾਗੁ ਹੋਵੇਗੀ।

4. ਪੱਤਰ ਨੰ: 11∕105∕98-4ਪੀ.ਪੀ2∕1754 ਮਿਤੀ 28-01-2005 ਰਾਂਹੀ ਤਰਸ ਆਧਰਿਤ ਨਿਯੁਕਤੀਆਂ ਦੀ ਨੀਤੀ ਪੱਤਰ 21-11-2002 ਵਿਚਲੇ ਪੈਰਾ 9(ਈ) ਨੂੰ ਡਲ਼ੀਟ ਕੀਤਾ ਗਿਆ ਅਤੇ ਕਿਹਾ ਗਿਆ ਕਿ ਸਬੰਧਤ ਪ੍ਰਬੰਧਕੀ ਵਿਭਾਗ ਤਰਸ ਆਧਰਿਤ ਨਿਯੁਕਤੀਆਂ ਲਈ ਉਹਨਾਂ ਵਿਅਕਤੀਆਂ ਦੇ ਕੇ ਜਿਨ੍ਹਾਂ ਨੇ ਵਿਸ਼ੇਸ਼ ਯੋਗਤਾਵਾਂ (specialised qualifications) ਹਾਸਲ ਕੀਤੀਆਂ ਹੋਣਗੀਆਂ, ਡਿਪਾਰਟਮੈਂਟ ਆਫ਼ ਪਰਸੋਨਲ (ਰੀਡਿਪਲਾਇਮੈਂਟ ਸੈਲ) ਨੂੰ ਭੇਜਣਗੇ ਜਿਹੜੇ ਅੱਗੋਂ ਵਿਸ਼ੇਸ਼ ਯੋਗਤਾਵਾਂ ਨੂੰ ਮੁੱਖ ਰੱਖ ਕੇ ਸਬੰਧਤ ਪ੍ਰਬੰਧਕੀ ਵਿਭਾਗਾਂ ਨੂੰ ਉਹਨਾਂ ਦੇ ਨਾਂ ਸਪਾਂਸਰ ਕਰਕੇ ਭੇਜਣਗੇ।

5. ਪੱਤਰ ਨੰ: 11∕39∕2005-4ਪੀ.ਪੀ2∕9799 ਮਿਤੀ 18-07-2005 ਰਾਂਹੀ ਮਹੱਤਵਪੂਰਨ ਸੋਧਾਂ ਕੀਤੀਆਂ ਗਈਆਂ
1. ਪਰਿਵਾਰ ਦੀ ਆਰਥਿਕ ਹਾਲਤ ਵੈਰੀਫਾਈ ਕਰਦਿਆਂ ਮਿ੍ਰਤਕ ਨੂੰ ਮਿਲ਼ੀ ਗਰੈਚੁਟੀ, ਲ਼ੀਵ ਇੰਨਕੈਸ਼ਮੈਂਟ, ਜੀ.ਪੀ. ਫੰਡ ਅਤੇ ਹੋਰ ਪੈਨਸ਼ਨਰੀ ਲਾਭਾਂ ਨੂੰ ਅਣਡਿੱਠਾ ਕਰਨਾ ਹੈ।
2. ਪੈਰਾ 2(ਏ ) ਸੋਧ ਕੇ ਪੜਿਆ ਜਾਵੇ "In deserving cases even where there is already an earning member may be considered for compassionate appointment ..." ਵਿਭਾਗੀ ਸਕੱਤਰ ਮਨਜ਼ੂਰੀ ਦੇਣ ਤੋਂ ਪਹਿਲਾਂ ਹਰ ਕੇਸ ਦੀ ਉਚਿਤੱਤਾ ਦੀ ਘੋਖ ਕਰਕੇ ਨਿਰਦ ਲਵੇਗਾ।

6. ਪੱਤਰ ਨੰ: 11∕99∕2002-4ਪੀ.ਪੀ2∕18086 ਮਿਤੀ 28-12-2005 ਰਾਂਹੀ 21-11-2002 ਦੇ ਪੱਤਰ ਵਿਚ ਪੈੈਰਾ 13(ਏ ) ਦੀ ਸੋਧ ਕਰਦਿਆਂ ਤਰਸ ਆਧਰ ʻਤੇ ਨਿਯੁਕਤੀ ਲਈ ਦਰਖਾਸਤ ਨਿਸ਼ਚਿਤ ਪ੍ਰੋਫਾਰਮਿਆਂ ਉਪਰ ਦੇਣ ਦਾ ਸਮਾਂ ਛੇ ਮਹੀਨੇ ਦੀ ਥਾਂ ਇਕ ਸਾਲ ਦੇ ਅੰਦਰ ਅੰਦਰ ਕਰ ਦਿੱਤਾ ਗਿਆ ਹੈ। ਪੈਰਾ 13(ਏ ) ਦਾ ਅਨੈਕਚਰ-1 ਅਤੇ 2 ਕਾਇਮ ਰੱਖੇ ਗਏ ਹਨ। ਇਹਨਾਂ ਉਪਰ ਅਰਜ਼ੀ ਮਿ੍ਰਤੂ∕ਅਪੰਗ ਹੋ ਜਾਣ ਦੇ ਇਕ ਸਾਲ ਦੇ ਅੰਦਰ ਅੰਦਰ ਦੇਣੀ ਹੈ। ਮਿ੍ਰਤਕ ਦੇ ਵਿਭਾਗ ਵਿਚ ਨਿਯੁਕਤੀ 18 ਮਹੀਨੇ ਅੰਦਰ, ਹੋਰ ਵਿਭਾਗਾਂ ਅੰਦਰ ਰੀਡਿਪਲਾਇਮੈਂਟ ਸੈਲ ਰਾਂਹੀ 2 ਸਾਲ ਦੇ ਅੰਦਰ ਅੰਦਰ ਕਰਨਾ ਤਹਿ ਕੀਤਾ ਗਿਆ ਹੈ।

7. ਪੱਤਰ ਨੰ: 11∕115∕05-4ਪੀ.ਪੀ2∕11889 ਮਿਤੀ 22-08-06 ਦੇ ਪੱਤਰ ਰਾਂਹੀ 21-11-2002 ਵਿਚ ਪੈਰਾ 3(2) ਵਿਚ ਉਪਬੰਧ ਗਿੲਸ ਤਰ੍ਹਾਂ ਦਰਜ਼ ਕੀਤਾ ਗਿਆ ਹੈ।
(A) of a Govt. servant who (a) dies while in service (including deatj by sucide) ਇਸ ਤਰ੍ਹਾਂ ਆਤਮ ਹੱਤਿਆ ਰਾਈI ਮਿ੍ਰਤਕ ਕਰਮਚਾਰੀ ਦੇ ਆਸ਼ਰਿਤ ਵੀ ਤਰਸ ਅਧਰ ʻਤੇ ਨਿਯੁਕਤ ਹੋ ਸਕਣਗੇ।

8. ਪੱਤਰ ਨੰ: 11∕99∕02-4ਪੀ.ਪੀ2∕14127 ਮਿਤੀ 09-10-2007 ਅਤੇ ਪੱਤਰ ਨੰ: ਆਈ.ਡੀ. ਨੰ: 11∕99∕02-4ਪੀ.ਪੀ.2∕15831 ਮਿਤੀ 13-11-2007 ਰਾਹੀਂ ਮਿਤੀਬੱਧ ਉਹਨਾ ਕੇਸਾਂ ਦੀ ਸੂਚਨਾਂ ਮੰਗੀ ਗਈ ਸੀ ਜਿਨ੍ਹਾਂ ਕੇਸਾਂ ਵਿਚ ਮਿ੍ਰਤਕਾਂ ਦੇ ਬੱਚੇ ਮਾਈਨਰ ਹੋਣ ਕਰਕੇ ਅਜੇ ਪੜ੍ਹ ਰਹੇ ਸਨ ਅਤੇ ਉਹ ਨਿਯੁਕਤੀ ਲਈ ਯੋਗ ਨਹੀਂ ਸਨ ਅਤੇ ਮਿ੍ਰਤਕ ਦੀ ਪਤਨੀ∕ਪਤੀ ਸਰਕਾਰੀ ਨੌਕਰੀ ਕਰਨ ਦੀ ਅਵਸਕ ਵਿਚ ਨਹੀਂ ਸੀ।

Part-I     Part-II

एक टिप्पणी भेजें

2 टिप्पणियाँ
* Please Don't Spam Here. All the Comments are Reviewed by Admin.

आपकी टिप्पणी मेरे लिए मेरे लिए "अमोल" होंगी | आपके नकारत्मक व सकारत्मक विचारों का स्वागत किया जायेगा | अभद्र व बिना नाम वाली टिप्पणी को प्रकाशित नहीं किया जायेगा | इसके साथ ही किसी भी पोस्ट को बहस का विषय न बनाएं | बहस के लिए प्राप्त टिप्पणियाँ हटा दी जाएँगी |